Sri Guru Granth Sahib Ji Prakash Purab Celebration Akhand Paath (04.09.2026 – 06.09.2026)

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਸਤਿਕਾਰਯੋਗ ਸਾਧ ਸੰਗਤ ਜੀ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਸਤਿਗੁਰੂ ਜੀ ਦੇ ਪਾਵਨ ਆਸ਼ੀਰਵਾਦ ਸਦਕਾ, ਸਾਨੂੰ ਇਹ ਸੂਚਿਤ ਕਰਦਿਆਂ ਅਤਿਅੰਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਗੁਰਘਰ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ, ਸਤਿਕਾਰ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਪਾਵਨ ਅਵਸਰ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ:

📅 ਸ਼ੁੱਕਰਵਾਰ, 4 ਸਤੰਬਰ 2026
🕗 ਸਵੇਰੇ 8:00 ਵਜੇ
📍 ਸਾਡੇ ਗੁਰਘਰ ਵਿਖੇ ਹੋਵੇਗੀ।

ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ
📅 ਐਤਵਾਰ, 6 ਸਤੰਬਰ 2026 ਨੂੰ ਪਵੇਗਾ।

ਸਮੂਹ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪਣੇ ਪਰਿਵਾਰਾਂ ਸਮੇਤ ਗੁਰਘਰ ਵਿਖੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋਵੋ, ਪਾਵਨ ਗੁਰਬਾਣੀ ਦਾ ਸਰਵਣ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਅਪਾਰ ਬਖ਼ਸ਼ਿਸ਼ਾਂ ਪ੍ਰਾਪਤ ਕਰੋ।
ਆਓ, ਇਸ ਪਾਵਨ ਅਤੇ ਇਤਿਹਾਸਕ ਦਿਹਾੜੇ ਨੂੰ ਸਿਮਰਨ, ਗੁਰਬਾਣੀ, ਸੇਵਾ ਅਤੇ ਸਾਧ ਸੰਗਤ ਨਾਲ ਮਿਲ ਕੇ ਮਨਾਈਏ ਅਤੇ ਗੁਰੂ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ।
ਆਪ ਜੀ ਦੀ ਹਾਜ਼ਰੀ ਇਸ ਪਾਵਨ ਸਮਾਗਮ ਦੀ ਸ਼ੋਭਾ ਵਧਾਏਗੀ।

ਗੁਰੂ ਸਾਹਿਬ ਜੀ ਸਮੂਹ ਸਾਧ ਸੰਗਤ ਉੱਤੇ ਆਪਣੀ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਦੇ ਜੀਵਨ ਵਿੱਚ ਚੜ੍ਹਦੀ ਕਲਾ, ਸੁਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਦਾਤ ਬਖ਼ਸ਼ਣ।

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥

ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ


Waheguru Ji Ka Khalsa !!
Waheguru Ji Ki Fateh !!

Respected Sadh Sangat Ji,
With the blessings of Dhan Dhan Sri Guru Granth Sahib Ji, we are pleased to inform the entire Sadh Sangat that Sri Akhand Path Sahib will commence on Friday, 4 September 2026, at 8:00 AM at our Gurughar, on the auspicious occasion of the First Prakash Purab of Dhan Dhan Sri Guru Granth Sahib Ji.
The Bhog of Sri Akhand Path Sahib will be held on Sunday, 6 September 2026.

📅 Friday, 4 September 2026
🕗 8:00 A.M.
📍 Gurudwara Sikh Sangat Sahib, Almere

Completion of Akhand paath sahib
📅 Sunday, 6 September, 2026
We humbly request all members of the Sadh Sangat to kindly spare some time from their daily routines and join us in this sacred programme. Your presence and participation will make this auspicious occasion even more blessed and memorable.

We warmly invite everyone to come together with their families and receive the blessings of Dhan Dhan Sri Guru Granth Sahib Ji.

Waheguru Ji Ka Khalsa !!
Waheguru Ji Ki Fateh !!

Management Committee
Gurughar Almere

Leave a Comment

Your email address will not be published. Required fields are marked *