Celebration Prakash Purab Shir Guru Nanak Dev Ji (24.11.2026)

ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!

ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ,

ਆਪ ਜੀ ਨੂੰ ਬੜੀ ਨਿਮਰਤਾ ਅਤੇ ਸ਼ਰਧਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਿਤੀ 24 ਨਵੰਬਰ, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਿੱਖ ਸੰਗਤ ਸਾਹਿਬ, ਅਲਮੇਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਇਸ ਪਾਵਨ ਅਤੇ ਇਤਿਹਾਸਕ ਦਿਹਾੜੇ ਦੀ ਖੁਸ਼ੀ ਵਿੱਚ ਗੁਰੂਘਰ ਵਿਖੇ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਦੌਰਾਨ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ।

ਕੀਰਤਨ ਦਰਬਾਰ ਦੀ ਸਮਾਪਤੀ ਉਪਰੰਤ ਸਮੂਹ ਸੰਗਤ ਵਾਸਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਲੰਗਰਾਂ ਦੀ ਸੇਵਾ ਹੋਲੀ ਰੈਸਟੂਰੈਂਟ ਵਲੋਂ ਹੋਵੇਗੀ ਜੀ . ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਮਹਾਨ ਉਪਦੇਸ਼ ਦਿੱਤਾ ਅਤੇ ਸਮੁੱਚੇ ਸੰਸਾਰ ਨੂੰ ਆਪਸੀ ਪਿਆਰ, ਬਰਾਬਰਤਾ, ਸੇਵਾ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਰਸਾਇਆ।

ਆਪ ਜੀ ਸਮੂਹ ਪਰਿਵਾਰਾਂ ਸਮੇਤ ਇਸ ਪਾਵਨ ਗੁਰਪੁਰਬ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਅਪਾਰ ਬਖ਼ਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਡੀ ਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਗੁਰੂਘਰ ਵਿਖੇ ਪਹੁੰਚ ਕੇ ਗੁਰਬਾਣੀ ਕੀਰਤਨ ਸਰਵਣ ਕਰੋ ਅਤੇ ਗੁਰੂ ਕਾ ਲੰਗਰ ਛਕ ਕੇ ਆਪਣਾ ਜੀਵਨ ਸਫਲ ਬਣਾਓ ਜੀ।

ਆਓ, ਇਸ ਪਾਵਨ ਦਿਹਾੜੇ ‘ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਕਰੀਏ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ।

ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!

ਵਲੋਂ

ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ


Waheguru Ji Ka Khalsa!
Waheguru Ji Ki Fateh!

Respected Guru-Pyaari Saadh Sangat Ji,

With utmost humility and devotion, we are pleased to inform you that the sacred occasion of Parkash Purab (Birth Anniversary) of Dhan Dhan Sahib Sri Guru Nanak Dev Ji Maharaj will be celebrated with great devotion and enthusiasm on Tuesday, 24 November at Gurdwara Sikh Sangat Sahib, Almere

On this blessed and auspicious occasion, a special Kirtan Darbar will be organised at the Gurughar from 5:00 PM to 7:00 PM during which the Sangat will have the opportunity to listen to the divine Gurbani Kirtan and immerse themselves in the praise and teachings of Guru Sahib Ji.

Following the Kirtan Darbar, Guru Ka Langar will be served continuously to the entire Sangat .We are pleased to inform you that the Langar Seva on this auspicious occasion will be generously sponsored by Holi Restaurant. We sincerely appreciate their contribution and selfless service.

Sahib Sri Guru Nanak Dev Ji Maharaj blessed humanity with the eternal teachings of Naam Japna (remembering the Divine Name), Kirat Karni (earning an honest living) and Vand Chhakna (sharing with others). Guru Sahib Ji enlightened the world with the universal message of love, equality, humility, selfless service and Sarbat Da Bhala (the well-being of all humanity).

We humbly request all members of the Sangat to attend this blessed Gurpurab celebration with their families and receive the infinite blessings of Guru Sahib Ji. Your presence will make this sacred occasion even more meaningful. We encourage everyone to join in large numbers, listen to the divine Gurbani Kirtan and partake in Guru Ka Langar.

Let us come together on this auspicious occasion to remember the divine teachings of Guru Nanak Dev Ji Maharaj and seek His blessings to follow the path of truth, love, equality, compassion and selfless service for the welfare of all humanity.

Heartiest congratulations and warm Gurpurab wishes to the entire Saadh Sangat on the sacred Parkash Purab of Dhan Dhan Sahib Sri Guru Nanak Dev Ji Maharaj.

May Guru Sahib Ji bless everyone with peace, happiness, good health and prosperity.

Waheguru Ji Ka Khalsa!
Waheguru Ji Ki Fateh!

On behalf of
The Management Committee
Gurughar Almere

Leave a Comment

Your email address will not be published. Required fields are marked *