ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਅਲਮੇਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾ ਰਹੇ ਹਨ।
ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਮਿਤੀ 19.06.2026 ਦਿਨ ਸ਼ੁੱਕਰਵਾਰ ਸਵੇਰੇ 8:00 ਵਜੇ ਹੋਵੇਗੀ ਅਤੇ ਭੋਗ ਮਿਤੀ 21.06.2026 ਦਿਨ ਐਤਵਾਰ ਨੂੰ ਪਾਏ ਜਾਣਗੇ।
ਸਮੂਹ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਗੁਰੂਘਰ ਦੀਆਂ ਹਾਜ਼ਰੀਆਂ ਭਰੋ, ਗੁਰਬਾਣੀ ਕੀਰਤਨ ਦਾ ਅਨੰਦ ਮਾਣੋ ਅਤੇ ਸਤਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਅਤੇ ਅਸੀਸਾਂ ਦੇ ਭਾਗੀ ਬਣੋ।
ਆਓ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਸਿਮਰਦੇ ਹੋਏ ਨਾਮ ਬਾਣੀ ਅਤੇ ਸੇਵਾ ਨਾਲ ਆਪਣਾ ਜੀਵਨ ਸਫਲ ਬਣਾਈਏ।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Waheguru Ji Ka Khalsa !!
Waheguru Ji Ki Fateh !!
Respected Guru Roop Sadh Sangat Ji,
With utmost humility, we respectfully inform the entire Sangat that, in commemoration of the Shaheedi Divas (Martyrdom Day) of the Fifth Guru, Sri Guru Arjan Dev Ji Maharaj, a Sri Akhand Path Sahib Ji will be held at Gurughar Almere.
The Sri Akhand Path Sahib Ji will commence on Friday, 19th June 2026, at 8:00 AM, and the Bhog will take place on Sunday, 21ist June 2026.
We humbly request all members of the Sangat to spare time from their busy schedules and attend the Guru Ghar with their families. Please join and immerse yourselves in the divine blessings of Gurbani, enjoy the bliss of Kirtan, and receive the abundant grace and blessings of the Guru Sahib.
Let us come together to remember and honor the unparalleled sacrifice of Dhan Dhan Sri Guru Arjan Dev Ji Maharaj, the Crown of Martyrs, and enrich our lives through Naam, Gurbani, and Seva.
We look forward to your presence and participation in these sacred gatherings.
May Guru Sahib bless the entire Sangat with Chardi Kala and His divine grace.
Waheguru Ji Ka Khalsa,
Waheguru Ji Ki Fateh.
Management Committee
Gurughar Almere
